Saturday, 5 November 2016

About Tech Dad Punjabi

ਟੈਕ ਡੈਡ ਪੰਜਾਬੀ (TECH DAD PUNJABI)
           ਇਸਦਾ ਮਤਲਬ ਤੁਸੀਂ ਇਹ ਸਮਝ ਸਕਦੇ ਹੋ ਕਿ ਉਹ ਥਾਂ, ਸਮੂਹ, ਕੇਂਦਰ ਜਾ ਤਰੀਕਾ ਹੈ ਜਿਥੇ ਕਿਸੇ ਵੀ ਉਮਰ ਦਾ ਕੋਈ ਵੀ ਇਸਤਰੀ ਜਾਂ ਪੁਰਸ਼ ਜੇਕਰ ਉਹ ਪੰਜਾਬੀ ਬੋਲ ਅਤੇ ਸਮਝ ਸਕਦਾ ਹੈ ਤਾਂ ਉਹ ਕੰਪਿਊਟਰ,ਆਰਟ ਤੇ ਪੈੰਟਿੰਗ ਮੁਫ਼ਤ ਵਿੱਚ ਸਿਖ ਕੇ ਆਵਦਾ ਜੀਵਨ ਚਲਾ ਸਕਦਾ ਹੈ, ਚੰਗੀ ਨੋਕਰੀ ਕਰ ਸਕਦਾ ਹੈ ਅਤੇ ਚੰਗੇ ਪੈਸੇ ਵੀ ਕਮਾ ਸਕਦਾ ਹੈ |

          ਅੱਜ ਦੇ ਜਮਾਨੇ ਵਿੱਚ ਕੰਪਿਊਟਰ ਟੇਕਨੋਲੋਜੀ ਦੇ ਵਿੱਚ ਕੈਰੀਅਰ ਬਨਾਓਣ ਲਈ ਅੰਗਰੇਜੀ ਆਉਣਾ ਬਹੁਤ ਹੀ ਜਰੂਰੀ
 ਹੈ |  ਪਰ ਜਿਆਦਾ ਤਰ ਪੰਜਾਬੀ ਲੋਕਾ ਦਾ ਅੰਗਰੇਜੀ ਵਿੱਚ ਹਥ ਤੰਗ ਹੀ ਹੁੰਦਾ ਹੈ | ਜਿਵੇਂ ਕੀ ਮੈ ਪਰ ਫਿਰ ਵੀ ਮੈ ਇਸ ਖੇਤਰ ਵਿੱਚ ਬਹੁਤ ਮਿਹਨਤ ਕਰ ਰਿਹਾ ਹਾਂ ਅਤੇ ਬਹੁਤ ਕੁਛ ਹਾਸਿਲ ਵੀ ਕੀਤਾ ਹੈ |  ਮੈ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਰਿਹਣ ਵਾਲਾ ਹਾਂ ਪਰ ਅੱਜਕਲ ਚੰਡੀਗੜ੍ਹ ਰਹਿੰਦਾ ਹਾਂ, ਮੈ ਐਡਵਰਟਾਈਜਿੰਗ ਵਿੱਚ ਮਾਸਟਰ ਡਿਗਰੀ ਕੀਤੀ ਹੈ ਅਤੇ ਪਿਛਲੇ
20 ਸਾਲਾਂ ਤੋਂ ਆਰਟ ਅਤੇ ਪੈੰਟਿੰਗ ਵੀ ਕਰ ਰਿਹਾ ਹਾਂ |

         ਹੁਣ ਮੈ ਚਾਹੁੰਦਾ ਹਾਂ ਕਿ ਮੇਰੇ ਪੰਜਾਬੀ ਵੀਰ ਬਿਨਾ ਕਿਸੇ ਅੰਗਰੇਜੀ ਤੋਂ ਕੰਪਿਊਟਰ ਸਿਖ ਸਕਣ ਤੇ ਉਸ ਬਾਰੇ ਜਾਣ ਸਕਣ   ਅਤੇ ਜੋ ਆਰਟ ਤੇ ਪੇਂਟਿੰਗ ਸਿਖਣਾ ਚਾਹੁੰਦੇ ਹਨ ਉਹ ਵੀ ਬਿਨਾ ਕਿਸੇ ਅੰਗਰੇਜੀ ਤੋਂ ਆਵਦੀ ਹੀ ਪੰਜਾਬੀ ਭਾਸ਼ਾ ਵਿੱਚ ਸਿਖ
ਸਕਣ | ਦੋਸਤੋ ਆਪਾ ਸਾਰੇ ਰਲ ਮਿਲਕੇ ਪੰਜਾਬੀ ਨੂੰ ਜੋ ਸਾਡੀ ਮਾਂ ਬੋਲੀ ਹੈ ਇਸਨੂੰ ਅੱਗੇ ਵਦਾਈਏ ਦੋਸਤੋ ਇਸ ਕਰਕੇ ਮੈ ਯੂ ਟਿਊਬ ਤੇ ਇਹ ਚੈਨਲ ਬਣਾਯਾ ਹੈ | ਜਿਸ ਉੱਪਰ ਤੁਸੀਂ ਬਿਨਾ ਕੋਈ ਵੀ ਪੈਸਾ ਖ਼ਰਚ ਕੀਤੇ ਮੇਰੀਆਂ ਬਣਾਇਆਂ ਹੋਈਆਂ ਵੀਡੀਓ ਦੇਖ ਕੇ ਸਿਖ ਸਕਦੇ ਹੋ  |                                                                                                     


                                                                                            -------------- ਸਤਿਆ ਹੰਸ---------------
                                                                                                    ਕੰਪਿਊਟਰ ਇੰਜੀਨੀਅਰ ਤੇ ਆਰਟਿਸਟ

No comments:

Post a Comment